ਸਾਹਨੇਵਾਲ, ਲੁਧਿਆਣਾ( ਹਰਜਿੰਦਰ ਸਿੰਘ/ ਰਾਹੁਲ ਘਈ)
ਮਾਰਕੀਟ ਕਮੇਟੀ ਸਾਹਨੇਵਾਲ ਦੇ ਚੇਅਰਮੈਨ ਸ੍ਰੀ ਹੇਮਰਾਜ ਰਾਜੀ ਵੱਲੋਂ ਸ਼ੁੱਕਰਵਾਰ ਨੂੰ ਦਫਤਰ ਮਾਰਕੀਟ ਕਮੇਟੀ ਸਾਹਨੇਵਾਲ ਵਿਖੇ ਆੜ੍ਹਤੀਆਂ ਨਾਲ ਮੀਟਿੰਗ ਕਰਕੇ ਆੜ੍ਹਤੀਆਂ ਨਾਲ ਸਬੰਧਤ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਕੁੱਝ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਰਹਿੰਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਜਲਦ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਸਾਹਨੇਵਾਲ ਦੇ ਅਧਿਕਾਰੀ ਵੀ ਮੌਜੂਦ ਸਨ।
ਚੇਅਰਮੈਨ ਸ੍ਰੀ ਹੇਮਰਾਜ ਰਾਜੀ ਨੇ ਕਿਹਾ ਕਿ ਸਾਹਨੇਵਾਲ ਮਾਰਕੀਟ ਅਧੀਨ ਆਉਂਦੇ ਅੱਜ ਸਾਰੇ ਆੜਤੀਏ ਭਰਾਵਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ਅਤੇ ਉਹਨਾਂ ‘ਤੇ ਵਿਚਾਰ ਕੀਤਾ ਗਿਆ ਹੈ। ਆੜਤੀਏ ਭਰਾਵਾਂ ਅਨੁਸਾਰ ਉਹਨਾਂ ਦੀਆਂ ਦੁਕਾਨਾਂ ਮਾਰਕੀਟ ਕਮੇਟੀ ਸਾਹਨੇਵਾਲ ਦੇ ਅੰਡਰ ਆਉਂਦੀਆਂ ਹਨ ਜਿਨ੍ਹਾਂ ਦੀਆਂ ਰਜਿਸਟਰੀਆਂ ਉਹਨਾਂ ਦੇ ਨਾਮ ‘ਤੇ ਕਰਵਾਈਆਂ ਜਾਣ। ਸੋ ਜਲਦੀ ਤੋਂ ਜਲਦੀ ਇਹ ਰਜਿਸਟਰੀਆਂ ਕਰਵਾਈਆਂ ਜਾਣਗੀਆਂ। ਚੇਅਰਮੈਨ ਨੇ ਆੜ੍ਹਤੀਆਂ ਨੂੰ ਐਨ.ਓ.ਸੀ ਦੀਆਂ ਸਮੱਸਿਆਵਾਂ ਦਾ ਜਲਦੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਆੜ੍ਹਤੀਆਂ ਨੂੰ ਕਿਹਾ ਕਿ ਐਨ.ਓ.ਸੀ ਲਈ ਪੁਰਾਣਾ ਰਿਕਾਰਡ ਅਤੇ ਸਬੰਧਤ ਦਸਤਾਵੇਜ਼ ਲਗਾ ਕੇ ਅੱਜ ਹੀ ਬਿਨੈ ਪੱਤਰ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਐਨ.ਓ.ਸੀ ਜਾਰੀ ਕੀਤਾ ਜਾ ਸਕੇ।
ਸਾਹਨੇਵਾਲ ਮੰਡੀ ਵਿੱਚ ਬਿਜਲੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਆੜ੍ਹਤੀਆਂ ਵੱਲੋਂ ਚੇਅਰਮੈਨ ਅੱਗੇ ਇੱਕ ਹੋਰ ਟਰਾਂਸਫਾਰਮ ਲਗਾਉਣ ਦੀ ਮੰਗ ਰੱਖੀ ਗਈ ਅਤੇ ਚੇਅਰਮੈਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਜਲਦ ਹੀ ਟਰਾਂਸਫਾਰਮ ਲਗਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਇਲਾਵਾ ਮੰਡੀਆਂ ਵਿੱਚ ਜਲਦੀ ਹੀ ਲੋੜ ਅਨੁਸਾਰ ਲਾਈਟਾਂ ਵੀ ਲਗਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਵੱਲੋਂ ਫੜ ਵਧਾਉਣ, ਘਟਾਉਣ ਅਤੇ ਰਿਪੇਅਰ ਕਰਨ ਦੀ ਵੀ ਮੰਗ ਰੱਖੀ ਗਈ ਜਿਸ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਮੰਡੀਆਂ ਵਿੱਚ ਬੂਟੇ ਵੀ ਲਗਵਾਏ ਜਾਣਗੇ।
ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਅਤੇ ਕੈਬਨਿਟ ਮੰਤਰੀ ਸ੍ਰੀ ਹਰਦੀਪ ਸਿੰਘ ਮੁੰਡੀਆਂ ਦੇ ਯਤਨਾਂ ਸਦਕਾ ਮੈਨੂੰ ਮਾਰਕੀਟ ਕਮੇਟੀ ਸਾਹਨੇਵਾਲ ਦਾ ਚੇਅਰਮੈਨ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆੜਤੀਆਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਪੈਰਵਾਈ ਕੀਤੀ ਜਾ ਰਹੀ ਹੈ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਆੜ੍ਹਤੀਆਂ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਵਾਇਸ ਪ੍ਰਧਾਨ ਸਰਬਜੀਤ ਸਿੰਘ, ਦਵਿੰਦਰ ਸਿੰਘ ਝੱਜ, ਕਰਨ ਅਨੇਜਾ ( ਦੋਨਾਂ ਪ੍ਰਧਾਨ ਦਾਣਾ ਮੰਡੀ ਸਾਹਨੇਵਾਲ), ਹਰਪਾਲ ਸਿੰਘ ਸਿੱਧੂ, ਅਮਰਜੀਤ ਸਿੰਘ ਗਿੱਲ, ਜਸਵੀਰ ਸਿੰਘ ਚਾਹਿਲ, ਵਿਨੋਦ ਕੁਮਾਰ, ਡਿੰਪਲ ਮਿੱਤਲ, ਬਲਰਾਮ ਪਾਠਕ, ਮੈਂਕੀ ਚਟਕਾਰਾ, ਯਸਪਾਲ , ਵਿਪਨ ਮਿੱਤਲ , ਜਤਿੰਦਰ ਗਿੱਲ, ਰਾਜਾ ਝੱਜ, ਗੁਰਦੀਪ ਬੇਦੀ, ਨਰਿੰਦਰ ਕੁਮਾਰ, ਸਚਿਨ ਅਨੇਜਾ ਆਦਿ ਵੱਡੀ ਗਿਣਤੀ ਵਿੱਚ ਆੜ੍ਹਤੀਏ ਹਾਜ਼ਰ ਸਨ।
Leave a Reply